ਘਰ ਤਾਂ ਸਬ ਦੇ ਸੋਹਣੇ ਹੁੰਦੇ,
ਪਰ ਸੋਹਣੇ ਲੱਗਦੇ ਜੀਆਂ ਨਾਲ।
ਰੇਤਾਂ ਤੇ ਨਾ ਕੰਧਾਂ ਟਿਕਦਿਆਂ,
ਕੰਧਾਂ ਟਿਕਦੀਆਂ ਨੀਹਾਂ ਨਾਲ।
ਬੁੱਢੇ ਮਾਪੇ ਘਰ ਦੇ ਜੀਂਦੇ,
ਸੱਚ ਸਿਆਣੇ ਕਹਿੰਦੇ ਨੇ।
ਇਹਨਾ ਦੇ ਸਿਰ ਤੇ ਮੋਜ ਬਹਾਰਾਂ,
ਧੀਆਂ ਪੁੱਤਰ ਲੈਂਦੇ ਨੇ।
ਸੋਖੇ ਕਰਤੇ ਸਾਡੇ ਪੈਂਡੇ ਪਾ ਕੇ
ਪੱਕੀਆਂ ਲੀਹਾਂ ਨਾਲ।
ਘਰ ਤਾਂ ਸਬ ਦੇ ਸੋਹਣੇ ਹੁੰਦੇ
ਪਰ ਸੋਹਣੇ ਲੱਗਦੇ ਜੀਆਂ ਨਾਲ।