ਮੁੰਹ ਅੱਗੇ ਕੁਝ ਹੋਰ ਤੇ…

ਮੁੰਹ ਅੱਗੇ ਕੁਝ ਹੋਰ ਤੇ ਪਿੱਠ ਪਿੱਛੇ
ਕੁਝ ਹੋਰ ਬੋਲਣ ਵਾਲੇ ਲੋਕਾਂ ਤੋਂ ਵੀ
ਸੋਸ਼ਲ ਡਿਸਟੈਂਸ ਸਿੰਘ ਬਣਾ ਕੇ ਰੱਖੋ।

ਅਜਿਹੇ ਲੋਕ ਕਰੋਨਾ ਤੋਂ ਵੀ
ਜ਼ਿਆਦਾ ਖਤਰਨਾਕ ਹੁੰਦੇ ਹਨ।।

….. ਦੋ ਜੀਵਨ……

….. “ਦੋ ਜੀਵਨ”…..
ਪਹਿਲੇ ਘਰ ਮੇਰਾ ਜਨਮ ਹੋਵੇ
ਤੇ ਦੂਜੇ ਘਰ ਮੈਂ ਮਰਦੀ ਆਂ!

ਧੋਖਾ ਕਿਸੇ ਨਾਲ ਮੈਂ ਕੀਤਾ ਨਹੀਂ,
ਦੋਹਾਂ ਦਾ ਪਾਣੀ ਭਰਦੀ ਆਂ!

ਉਥੇ ਵੀਰਾਂ ਦੀ ਮੈਂ ਸਾਰ ਸੀ ਹੁੰਦੀ,
ਇਥੇ ਪਤੀ ਦੇਵ ਦੇ ਲੇਖੇ ਵੇ!

ਦੋ ਜੀਵਨ ਹੂੰਦੇ ਕੁੜਿਆਂ ਦੇ,
ਇੱਕ ਸੌਰੇ ਤੇ ਇੱਕ ਪੇਕੇ ਵੇ।

ਲੋਕ ਮਿੰਟ ਵਿੱਚ ਕਹਿ ਦਿ…

ਲੋਕ ਮਿੰਟ ਵਿੱਚ ਕਹਿ ਦਿੰਦੇ ਨੇ…

ਤਾੜੀ ਇਕ ਹੱਥ ਨਾਲ ਨਹੀਂ ਵੱਜਦੀ

ਜਿਸ ਨਾਲ ਬੀਤੇ ਉਸਨੂੰ ਪਤਾ ਹੁੰਦਾ ਕਿ

ਇੱਕ ਨਾਲ ਵੱਜੀ ਜਾ ਦੋਨਾਂ ਨਾਲ ਕਦੇ-

ਕਦੇ ਹਲਾਤ ਇੱਕ ਨਾਲ ਮਰਵਾ ਜਾਂਦੇ!

ਖੰਡ ਬਿਨਾਂ ਨਾ ਹੁੰਦੀ …

ਖੰਡ ਬਿਨਾਂ ਨਾ ਹੁੰਦੀ
ਖੀਰ ਮਿੱਠੀ
ਘਿਓ ਬਿਨਾਂ ਨਾ ਕੁੱਟੀ
ਦੀਆਂ ਚੂਰੀਆਂ ਨੇ
ਮਾਂ ਬਿਨਾਂ ਨਾ ਹੁੰਦੇ ਲਾਡ
ਪੂਰੇ
ਪਿਓ ਬਿਨਾਂ ਨਾ ਪੈਂਦੀਆਂ
ਪੂਰੀਆਂ ਨੇ।

ਵੇ ਹੜ੍ਹਾ ਸਾਡੇ ਖੇਤ, …

ਵੇ ਹੜ੍ਹਾ ਸਾਡੇ ਖੇਤ,
ਘਰ-ਬਾਹਰ, ਪਸ਼ੂ
ਤੇ ਅਨਾਜ ਵਹਾ ਕੇ
ਲੈ ਗਿਆ ਦੇ ਕਿਤੇ
ਪੰਜਾਬ ਦਾ ਨਸ਼ਾ ਵੀ
ਵਹਾ ਕੇ ਲੈ ਜਾਂਦਾ ਤਾਂ
ਸਾਨੂੰ ਬੇ-ਘਰੇ ਹੋਣ ਦਾ
ਇੰਨਾ ਦੁੱਖ ਨਾ ਹੂੰਦਾ?